ਬਈ ਪੱਤਰਕਾਰ ਤਾਂ ਬੜੇ ਹੀ ਤੇਜ਼ ਹੁੰਦੇ ਨੇ......
December 25, 2007
ਹਾਲੇ ਚੜ੍ਹਦਾ ਹੋਇਆ ਸੂਰਜ ਲਾਲੀ ਛੱਡ ਹੀ ਰਿਹਾ ਸੀ ਕਿ ਪਿੰਡ ਵਾਲਾ ਹਾਕਰ ਪਿਸ਼ੌਰਾ ਰਾਮ ਸੱਥ ਵਿੱਚ ਬੈਠੇ ਜੰਟੇ,ਬਿੱਲੂ,ਕਰਮੇ,ਨੰਬਰਦਾਰ ਧਰਮੇ ਅਤੇ ਤਾਏ ਭੋਲੇ ਨੂੰ ਅਖਬਾਰ ਦੇ ਗਿਆ. ਸੱਥ ਵਿੱਚ ਬੈਠੇ ਜੰਟੇ ਨੇ ਜਿਉਂ ਹੀ ਅਖਬਾਰ ਚੁੱਕ ਕੇ ਸੁਰਖੀ 'ਬੱਸ ਖੱਡੇ 'ਚ ਡਿੱਗੀ,15 ਜ਼ਖਮੀ' ਪੜ੍ਹੀ ਤਾ ਝੱਟ ਉਸ ਦੀ ਗੱਲ ਕੱਟਦੇ ਹੋਏ ਨੰਬਰਦਾਰ ਕਹਿਣ ਲੱਗਾ,'ਉਏ ਜੰਟਿਆ ਦਿਖਾਈਂ,ਇਹ ਤਾਂ ਫੋਟੋ ਵੀ ਫੌਰੀ ਖਿੱਚੀ ਲੱਗਦੀ ਐ,ਨੰਬਰਦਾਰ ਹਾਲੇ ਗੱਲ ਕਰ ਹੀ ਰਿਹਾ ਸੀ ਕਿ ਅਚਾਨਕ ਬਿੱਲੂ ਬੋਲਿਆ,"ਉਏ ਤਾਇਆ ਇਹ ਪੱਤਰਕਾਰ ਤਾਂ ਬੜੇ ਹੀ ਤੇਜ਼ ਹੁੰਦੇ ਨੇ,ਪਤਾ ਨਹੀਂ ਇਹਨਾਂ ਨੂੰ ਕਿੱਥੋਂ ਪਤਾ ਲੱਗਦੈ ਕਿ ਫਲਾਣੇ ਥਾਂ ਕੀ ਵਾਪਰਿਆ ਏ.ਘਟਨਾ ਹਾਲੇ ਵਾਪਰੀ ਨਹੀਂ ਹੁੰਦੀ ਕਿ ਇਹ ਕੈਮਰੇ ਤੇ ਕਾਪੀਆਂ ਚੱਕ ਕੇ ਫੱਟ ਦੇਣੇ ਘਟਨਾ ਵਾਲੀ ਥਾਂ 'ਤੇ ਪਹੁੰਚ ਜਾਂਦੇ ਨੇ.ਗੱਲ ਕੀ ਕਿਤੇ ਕੋਈ ਹਾਦਸਾ ਹੋਇਆ ਹੋਵੇ,ਕੋਈ ਮਰਿਆ ਹੋਵੇ,ਕਿਤੇ ਕੋਈ ਸਮਾਗਮ ਹੋਵੇ,ਕਿਸੇ ਯੂਨੀਅਨ ਵਾਲਿਆਂ ਨੇ ਕਿਸੇ ਅਫ਼ਸਰ ਜਾਂ ਲੀਡਰ ਦਾ ਘਿਰਾਉ ਕਰਨਾ ਹੋਵੇ,ਬੱਸ ਇਹਨਾਂ ਨੂੰ ਪਤਾ ਲੱਗਿਆ ਨਹੀਂ ਕਿ ਪਹੁੰਚ ਜਾਂਦੇ ਨੇ ਕੈਮਰੇ ਤੇ ਕਾਪੀਆਂ ਚੁੱਕ ਕੇ ਤੇ ਉਦੋਂ ਹੀ ਪਤਾ ਲੱਗਦੈ,ਜਦੋਂ ਕੈਮਰਿਆਂ ਨਾਲ ਕਲਿੱਕ-ਕਲਿੱਕ ਕੀਤੀਆਂ ਫੋਟੋਆਂ ਸਮੇਤ ਉੱਥੇ ਵਾਪਰੀ ਘਟਨਾ ਦੀ 'ਕੱਲੀ-ਕੱਲੀ ਗੱਲ ਦਿਨ ਚੜ੍ਹਦੇ ਨਾਲ ਛਾਪ ਕੇ ਸਾਡੇ ਹੱਥਾਂ 'ਚ ਫੜ੍ਹਾ ਦਿੰਦੇ ਐ.
' ਕਰਮਾਂ ਬੋਲਿਆ,'ਗੱਲ ਕਿਸੇ ਦੀ,ਬਾਤ ਕਿਸੇ ਦੀ,ਮਰਿਆ ਕਿਸੇ ਦਾ ਪਰ ਸਭ ਤੋਂ ਮੂਹਰੇ ਇਹ ਪੱਤਰਕਾਰ ਹੁੰਦੇ ਨੇ ਜਦੋਂ ਕਿਸੇ ਘਟਨਾ ਜਾਂ ਲੜਾਈ...
[More]
Posted at: 04:03 PM | 0 Comments | Add Comment | Permalink
ਟੀਮ ਇੰਡੀਆ ਨੇ ਦੇਖੇ ਕਈ ਉਤਰਾਅ ਚੜਾਅ
December 25, 2007
ਹਰਕ੍ਰਿਸ਼ਨ ਸ਼ਰਮਾਂ
ਭਾਰਤੀ ਕ੍ਰਿਕਟ ਵਿੱਚ ਉਤਰਾਅ-ਚੜਾਅ ਤਾਂ ਹਮੇਸ਼ਾ ਹੀ ਆਉਂਦੇ ਰਹੇ ਹਨ,ਪਰ ਅਲਵਿਦਾ ਕਹਿ ਰਿਹਾ ਸਾਲ 2007 ਤਾਂ ਭਾਰਤੀ ਕ੍ਰਿਕਟ 'ਚ ਕਈ ਅਜਿਹੀਆਂ ਯਾਦਾਂ ਦੇ ਚੱਲਿਆ ਹੈ. ਜਿਸ ਨੂੰ ਕ੍ਰਿਕਟ ਪ੍ਰੇਮੀ ਸ਼ਾਇਦ ਕਦੇ ਵੀ ਨਾ ਭੁਲਾ ਸਕਣ.ਸਾਲ ਦੀ ਕ੍ਰਿਕਟ 'ਚ ਕਾਫ਼ੀ ਕੁੱਝ ਅਜਿਹਾ ਵਾਪਰਿਆ, ਜਿਸ ਨਾਲ ਕਾਫ਼ੀ ਖਿਡਾਰੀਆਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ.
ਭਾਰਤੀ ਟੀਮ ਲਈ ਕਈ ਨਵੇਂ ਚਿਹਰੇ ਸਾਹਮਣੇ ਉੱਭਰ ਕੇ ਆਏ, ਜਦੋਂ ਕਿ ਕਈ ਫਿੱਕੇ ਪੈ ਗਏ. ਜੇ ਸਾਲ 'ਚ ਭਾਰਤੀ ਕ੍ਰਿਕਟ ਟੀਮ ਨੇ ਕੁੱਝ ਖੋਇਆ ਤਾਂ ਪ੍ਰਾਪਤ ਵੀ ਬਹੁਤ ਕੁੱਝ ਕੀਤਾ ਹੈ. ਅਲਵਿਦਾ ਕਹਿ ਰਿਹਾ ਸਾਲ ਭਾਰਤੀ ਕ੍ਰਿਕਟ ਟੀਮ 'ਚ ਨੌਜਵਾਨਾਂ ਦੇ ਹੱਥ ਕ੍ਰਿਕਟ ਦੀ ਡੋਰ ਦੇ ਇੱਕ ਨਵੀਂ ਪਹਿਚਾਣ ਦੇ ਕੇ ਅਲਵਿਦਾ ਕਹਿ ਰਿਹਾ ਹੈ.
ਭਾਰਤੀ ਕ੍ਰਿਕਟ 'ਚ ਸਭ ਤੋਂ ਵੱਡਾ ਧੱਕਾ ਖੇਡ ਪ੍ਰੇਮੀਆਂ ਅਤੇ ਕ੍ਰਿਕਟ ਚੌਣ ਕਰਤਾਵਾਂ ਨੂੰ ਉਦੋਂ ਲੱਗਾ, ਜਦੋਂ ਵੈਸਟਇੰਡੀਜ਼ ਵਿੱਚ ਮਾਰਚ 'ਚ ਖੇਡਣ ਗਈ ਵਿਸ਼ਵ ਕੱਪ ਜਿੱਤਣ ਦੀ ਦਾਅਵੇਦਾਰ ਕਹੀ ਜਾਣ ਵਾਲੀ ਭਾਰਤੀ ਟੀਮ ਨੂੰ ਮੂੰਹ ਦੀ ਖਾਣੀ ਪਈ ਅਤੇ ਸੁਪਰਏਟ 'ਚ ਪਹੁੰਚਣ ਤੋਂ ਪਹਿਲਾਂ ਹੀ ਮੂਧੇ ਮੂੰਹ ਦੜੰਮ ਕਰ ਕੇ ਡਿੱਗ ਪਈ. ਸਚਿਨ, ਸਹਿਵਾਗ, ਦ੍ਰਵਿੜ ਵਰਗੇ ਖਿਡਾਰੀਆਂ ਦੀ ਇੱਕ ਨਾ ਚੱਲੀ, ਬੱਸ ਫ਼ਿਰ ਕੀ ਸੀ ਭਾਰਤੀ ਟੀਮ ਨੂੰ ਹਰ ਪਾਸੇ ਝੱਲਣੀ ਪਈ, ਅਲੋਚਨਾ ਹੀ ਅਲੋਚਨਾ. ਅਜਿਹਾ ਲੱਗ ਰਿਹਾ ਸੀ ਕਿ ਭਾਰਤੀ ਕ੍ਰਿਕਟ ਟੀਮ ਹੁਣ ਖਤਮ ਹੋ ਚੁੱਕੀ ਹੈ ਅਤੇ ਆਉਣ...
[More]
Posted at: 04:03 PM | 0 Comments | Add Comment | Permalink
ਟਿਕਟਾਂ ਲੈਣ ਦੀ ਦੌੜ ਕਾਰਨ ਮੱਚੀ ਆਪੋਧਾਪੀ
December 25, 2007
ਆਉਂਦੀਆਂ ਵਿਧਾਨ ਸਭਾ 2007 ਦੀਆਂ ਚੌਣਾਂ ਦੇ ਮੱਦੇਨਜ਼ਰ ਸਿਆਸੀ ਪਾਰਟੀਆਂ ਨੇ ਰਾਜਨੀਤਿਕ ਸਰਗਮੀਆਂ ਤੇਜ਼ ਕਰ ਦਿੱਤੀਆਂ ਹਨ,ਸੰਭਾਵਿਤ ਉਮੀਦਵਾਰ ਆਪਣੇ-2 ਹਲਕਿਆਂ ਵਿੱਚੋਂ ਟਿਕਟ ਪ੍ਰਾਪਤ ਕਰਨ ਲਈ ਲਾਈਨ ਵਿੱਚ ਖੜ੍ਹੇ ਨਜ਼ਰ ਆਉਣ ਲੱਗੇ ਹਨ.ਭਾਵੇਂ ਉਹ ਬਾਦਲ ਦਾ ਰਿਸ਼ਤੇਦਾਰ,ਵਿਸ਼ਵਪਾਤਰ,ਕੈਪਟਨ ਨਾਲ ਨੇੜਤਾ,ਕੋਈ ਰਿਸ਼ਤੇਦਾਰੀ ਜਾਂ ਦੂਲੋ ਨਾਲ ਚੰਗੇ ਸਬੰਧ ਕਾਇਮ ਹੋਣ ਦੇ ਦਾਅਵੇ ਕਰਕੇ ਹੀ ਆਪਣੇ ਇਲਾਕੇ ਵਿੱਚ ਖੜ੍ਹੇ ਹੋਣ ਦੇ ਦਾਅਵੇ ਕਰਦੇ ਨਜ਼ਰ ਆ ਰਹੇ ਹਨ.ਕੁੱਝ ਵੀ ਹੋਵੇ,ਜਿਉਂ-ਜਿਉਂ ਚੌਣਾਂ ਦਾ ਸਮਾਂ ਨਜ਼ਦੀਕ ਆਉਂਦੀਆਂ ਜਾ ਰਹੀਆਂ ਹਨ,ਤਿਉਂ-ਤਿਉਂ ਸੰਭਾਵੀ ਉਮੀਦਵਾਰਾਂ ਵੱਲੋਂ ਆਪਣੇ ਇਲਾਕੇ ਤੋਂ ਟਿਕਟ ਲੈਣ ਦੀ ਦੌੜ ਤੇਜ਼ ਹੁੰਦੀ ਜਾ ਰਹੀ ਹੈ.ਸਿਆਸੀ ਪਾਰਟੀਆਂ ਦੇ ਸੰਭਾਵੀ ਉਮੀਦਵਾਰਾਂ ਵੱਲੋਂ ਆਮ ਲੋਕਾਂ ਨਾਲ ਰਾਬਤਾ ਸ਼ੁਰੂ ਕਰ ਦਿੱਤਾ ਗਿਆ ਹੈ.
ਸਭ ਤੋਂ ਜ਼ਿਆਦਾ ਸਰਗਰਮੀਆਂ ਦਾ ਦੌਰ ਬਠਿੰਡਾ ਜਿਲ੍ਹੇ ਵਿੱਚ ਇੱਕੋ-ਇੱਕ ਸ਼ਹਿਰੀ ਵਿਧਾਨ ਸਭਾ ਹਲਕੇ ਦੀ ਸੀਟ ਜਿਹੜੀ ਇੱਕ ਅਹਿਮ ਮੰਨੀ ਜਾ ਰਹੀ ਹੈ,ਜਿਸ ਵਿੱਚ ਮੌਜੂਦਾ ਸਮੇਂ ਦੌਰਾਨ ਸ਼੍ਰੀ ਸੁਰਿੰਦਰ ਸਿੰਗਲਾ ਵਿੱਤ,ਸਿਹਤ ਅਤੇ ਯੋਜਨਾ ਮੰਤਰੀ ਪ੍ਰਤੀਨਿਧਤਾ ਕਰ ਰਹੇ ਹਨ ਕਿਉਂਕਿ ਸੰਨ 2002 ਦੀਆਂ ਹੋਈਆਂ ਚੌਣਾਂ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਅਗਰਵਾਲ ਭਾਈਚਾਰੇ ਨਾਲ ਸਬੰਧ ਰੱਖਣ ਵਾਲੇ ਸ਼੍ਰੀ ਚਰੰਜੀ ਲਾਲ ਗਰਗ ਚੌਣ ਗਏ ਸਨ,ਫ਼ਰਵਰੀ 1997 ਦੀਆਂ ਚੌਣਾਂ ਸਮੇ ਉਹ ਕਾਂਗਰਸ ਪਾਰਟੀ ਦੇ ਸ਼੍ਰੀ ਸੁਰਿੰਦਰ ਕਪੂਰ (ਸਵ;) ਨੂੰ 25,000 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾ ਕੇ ਸ੍ਰ:ਪ੍ਰਕਾਸ਼ ਸਿੰਘ ਬਾਦਲ ਦੀ ਵਜ਼ਾਰਤ ਵਿੱਚ ਕੈਬਨਿਟ ਮੰਤਰੀ ਬਣੇ ਸਨ.ਹੁਣ ਕਾਂਗਰਸ ਪਾਰਟੀ ਵੱਲੋਂ ਦੁਆਰਾ ਸ਼੍ਰੀ ਸੁਰਿੰਦਰ...
[More]
Posted at: 03:54 PM | 0 Comments | Add Comment | Permalink
ਗੁਜਰਾਤ ਚੌਣਾਂ,ਭੰਬਲਭੂਸੇ 'ਚ ਲੋਕ
December 11, 2007
ਹਰਕ੍ਰਿਸ਼ਨ ਸ਼ਰਮਾਂ
ਗੁਜਰਾਤ 'ਚ ਜਿਉਂ-ਜਿਉਂ ਵਿਧਾਨਸਭਾ ਚੌਣਾਂ ਨਜ਼ਦੀਕ ਆਈਆਂ,ਉਵੇਂ- ਉਵੇਂ ਗੁਜਰਾਤ ਦੇ ਮੁੱਖਮੰਤਰੀ ਮੋਦੀ ਅਤੇ ਕਾਂਗਰਸ ਦੀ ਪ੍ਰਧਾਨ ਸੋਨੀਆਂ ਗਾਂਧੀ ਵਿੱਚ ਸਿਆਸੀ ਸਰਗਮੀਆਂ ਦਾ ਮਾਹੌਲ ਗਰਮ ਹੁੰਦਾ ਗਿਆ,ਗੁਜਰਾਤ 'ਚ ਸਵੇਰੇ,ਸ਼ਾਮ ਗੱਡੀਆਂ ਦੀ ਟੀਂ ਟੀਂ ਅਤੇ ਲੀਡਰਾਂ ਦੇ ਵੱਡੇ-ਵੱਡੇ ਕਾਫ਼ਲਿਆਂ ਦੀਆਂ ਲਾਲ ਬੱਤੀ ਵਾਲੀਆਂ ਗੱਡੀਆਂ ਦੀਆਂ ਲਾਰਾਂ ਦਾ ਆਉਣਾ ਜਾਣਾ ਲੱਗ ਗਿਆ.
ਗੁਜਰਾਤ 'ਚ ਵਿਧਾਨ ਸਭਾ ਚੌਣਾਂ ਦਾ ਬਿਗਲ ਵੱਜਦਿਆਂ ਹੀ ਭਾਜਪਾ ਅਤੇ ਕਾਂਗਰਸ ਨੇ ਅਜਿਹਾ ਇੱਕ ਦੂਜੇ ਉੱਪਰ ਚਿੱਕੜ ਉਛਾਲਣਾ ਸ਼ੁਰੂ ਕੀਤਾ ਅਤੇ ਦੋਨਾਂ ਪਾਰਟੀਆਂ ਨੇ ਲੋਕਾਂ ਨੂੰ ਫ਼ਿਰ ਉਸ 2002 ਦੇ ਵਾਪਰੇ ਮੰਦਭਾਗੇ ਹਾਦਸੇ ਗੋਧਰਾ ਕਾਂਡ ਦੀ ਯਾਦ ਦਿਲਵਾਉਣੀ ਸ਼ੁਰੂ ਕਰ ਦਿੱਤੀ. ਇੱਥੇ ਹੀ ਬੱਸ ਨਹੀਂ,ਆਮ ਜਨਤਾ ਦੀਆਂ ਵੋਟਾਂ ਨੂੰ ਆਪਣੇ ਪੱਖ 'ਚ ਕਰਨ ਲਈ ਦੋਨਾਂ ਪਾਰਟੀਆਂ ਵੱਲੋਂ ਇੱਕ-ਦੂਜੀ ਪਾਰਟੀ ਦੇ ਵਿਰੁੱਧ ਇੰਝ ਬਿਆਨ ਦਿੱਤੇ ਕਿ ਜਿਵੇਂ ਗੁਜਰਾਤ ਚੋਣਾਂ ਦਾ ਨਹੀਂ ਸਗੋਂ ਮੋਦੀ ਅਤੇ ਸੋਨੀਆ ਦੇ ਵਿੱਚ ਜੰਗ ਲੱਗ ਗਈ ਹੋਵੇ.ਦੋਵਾਂ ਪਾਰਟੀਆਂ ਦੇ ਸਿੱਧੇ ਪੁੱਠੇ ਬਿਆਨਾਂ ਨੂੰ ਸੁਣ ਕੇ ਗੁਜਰਾਤ ਦੇ ਲੋਕ ਵੀ ਇਹ ਭੰਬਲਭੂਸੇ 'ਚ ਫੱਸ ਗਏ ਕਿ ਉਹ ਵੋਟ ਪਾਉਣ ਤਾਂ ਕਿਸ ਪਾਰਟੀ ਨੂੰ ਪਾਉਣ.
ਕਾਂਗਰਸੀ ਪ੍ਰਧਾਨ ਸੋਨੀਆ ਗਾਂਧੀ ਨੇ ਨਰਿੰਦਰ ਮੋਦੀ ਨੂੰ ਟੱਕਰ ਦੇਣ ਲਈ ਆਪਣਾ ਪਿਆਦਾ ਦਿਨਸ਼ਾ ਪਟੇਲ ਨੂੰ ਚੌਣ ਮੈਦਾਨ 'ਚ ਉਤਾਰਿਆ,ਹੱਲਾਸ਼ੇਰੀ ਦੇਣ ਲਈ ਖੁਦ ਚੋਣ ਮੈਦਾਨ 'ਚ ਪ੍ਰਚਾਰ ਕਰਨ ਲਈ ਉੱਤਰੀ.
ਸੋਨੀਆ ਵੱਲੋਂ ਗੁਜਰਾਤ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ 'ਮੌਤ ਦਾ ਸੌਦਾਗਰ' ਕਿਹਾ ਗਿਆ ਤਾਂ ਦੂਜੇ ਪਾਸੇ ਨਰਿੰਦਰ ਮੋਦੀ ਨੇ ਵੀ...
[More]
Posted at: 12:16 PM | 0 Comments | Add Comment | Permalink
ਮਾਨਾਂ ਦੀ ਤਿੱਕੜੀ ਨੇ ਮਚਾਈ ਧਮਾਲ
December 9, 2007
ਹਰਕ੍ਰਿਸ਼ਨ ਸ਼ਰਮਾਂ
ਪੰਜਾਬੀਆਂ ਦੀ ਮਾਂ ਬੋਲੀ ਪੰਜਾਬੀ ਫਿਲਮ ਉਦਯੋਗਿਕ ਨਗਰੀ ਵਿੱਚ ਆਈ ਖੜੋਤ ਨੂੰ ਨਵੀਂ ਪੀੜੀ ਅਤੇ ਪੰਜਾਬ ਦੇ ਮਸ਼ਹੂਰ ਮਾਨ ਗਾਇਕਾਂ ਦੀ ਤਿੱਕੜੀ ਮਾਨ ਵੱਲੋਂ ਬਣਾਈਆਂ ਧੜਾਧੜ ਪੰਜਾਬੀ ਫਿਲਮਾਂ ਨੂੰ ਮਾਰਕੀਟ ਵਿੱਚ ਲਿਆ ਕੇ ਪੰਜਾਬੀ ਫਿਲਮ ਉਦਯੋਗਿਕ ਵਿੱਚ ਅਜਿਹਾ ਧਮਾਲ ਮਚਾਇਆ ਕਿ ਕਾਫੀ ਸਮੇਂ ਤੋਂ ਦਰਸ਼ਕਾਂ ਤੋਂ ਸੱਖਣੇ ਪਏ ਸਿਨੇਮਿਆਂ ਵਿੱਚ ਪੰਜਾਬੀ ਫਿਲਮਾਂ ਨੂੰ ਚਾਹੁਣ ਵਾਲਿਆਂ ਨੇ ਰੋਣਕਾਂ ਦੁਆਰਾ ਲਗਾ ਦਿੱਤੀਆਂ ਅਤੇ ਅਲਵਿਦਾ ਕਹਿ ਰਹੇ ਸਾਲ 2006 'ਚ ਇਨ੍ਹਾ ਪੰਜਾਬੀ ਫ਼ਿਲਮਾਂ 'ਚ ਹੀਰੋ ਜ਼ਿਮੀ ਸ਼ੇਰਗਿੱਲ ਅਤੇ ਪੰਜਾਬ ਦੇ ਮਸ਼ਹੂਰ ਮਾਨ ਗਾਇਕਾਂ ਦੀ ਤਿੱਕੜੀ ਗੁਰਦਾਸ ਮਾਨ,ਹਰਭਜਨ ਮਾਨ ਅਤੇ ਬੱਬੂ ਮਾਨ ਛਾਏ ਰਹੇ, ਇਹ ਪੰਜਾਬੀ ਫਿਲਮਾਂ ਨੇ ਸਫਲਰਤਾ ਦੀਆਂ ਬੁਲੰਦੀਆਂ ਨੂੰ ਛੂਹ ਕੇ ਫਿਰ ਪੰਜਾਬੀ ਫਿਲਮ ਉਦਯੋਗ ਨੂੰ ਪ੍ਰਫੁਲਿਤ ਕਰਕੇ ਹੋਰ ਅਭਿਨੇਤਾਵਾਂ ਨੂੰ ਵੀ ਹੁਣ ਆਪਣਾ ਮੁਕੱਦਰ ਅਜ਼ਮਾਉਣ ਲਈ ਪ੍ਰੇਰਿਤ ਕੀਤਾ ਹੈ.
ਪੰਜਾਬੀ ਫਿਲਮਾਂ ਦੀ ਜਾਨ ਮੰਨੇ ਜਾਣ ਵਾਲੇ ਵਰਿੰਦਰ ਦੀ ਮੌਤ ਤੋਂ ਬਾਅਦ ਪੰਜਾਬੀ ਫਿਲਮ ਉਦਯੋਗ ਵਿੱਚ ਅਜਿਹਾ ਦੌਰ ਆਇਆ ਸੀ ਕਿ ਕੋਈ ਵੀ ਫਿਲਮ ਨਿਰਮਾਤਾ ਪੰਜਾਬੀ ਫਿਲਮਾਂ ਬਨਾਉਣ ਦਾ ਜ਼ੋਖਮ ਨਹੀਂ ਸੀ ਉਠਾ ਰਿਹਾ ਕਿਉਂਕਿ ਪੰਜਾਬੀ ਫਿਲਮ ਉਦਯੋਗ ਨਗਰੀ ਵਿੱਚ ਵਰਿੰਦਰ ਦੀ ਮੌਤ ਤੋਂ ਬਾਅਦ ਕੋਈ ਵੀ ਅਜਿਹਾ ਅਭਿਨੇਤਾ ਨਹੀਂ ਸੀ, ਜੋ ਆਪਣੇ ਬਲਬੂਤੇ 'ਤੇ ਪੰਜਾਬੀ ਫ਼ਿਲਮ ਪ੍ਰੇਮੀਆਂ ਨੂੰ ਸੰਤੁਸ਼ਟ ਕਰ ਪਾਉਂਦਾ.
ਇਸਦੇ ਚਲਦੇ ਫਿਲਮ ਇੰਡਸਟਰੀ ਬਿਲਕੁਲ ਖਤਮ ਜਿਹੀ ਹੋ ਗਈ ਸੀ,ਇਥੇ ਹੀ ਸਤੀਸ਼ ਕੌਲ,ਯੋਗਰਾਜ ਅਤੇ ਗੱਗੂ ਗਿੱਲ...
[More]
Posted at: 08:09 PM | 0 Comments | Add Comment | Permalink
ਜਿੱਥੇ ਦਰਸ਼ਨ ਦਿੰਦੀ ਹੈ ਮਾਤਾ ਜਵਾਲਾ ਜੋਤ
December 9, 2007
ਹਰਕ੍ਰਿਸ਼ਨ ਸ਼ਰਮਾਂ
ਪੰਜਾਬ ਦੇ ਮਾਲਵੇ ਦੀ ਧਰਤੀ ਬਠਿੰਡਾ ਤੋਂ 30 ਕੁ ਕਿਲੋਮੀਟਰ ਦੀ ਦੂਰੀ 'ਤੇ ਸਥਿੱਤ ਹੈ,ਮਾਤਾ ਭਵਾਨੀ ਦੇਵੀ ਦਾ ਮੰਦਰ ਮਾਈਸਰਖਾਨਾ.ਚੇਤ ਸੁਦੀ ਛਟ ਅਤੇ ਅੱਸੂ ਸੁਦੀ ਛਟ ਨੂੰ ਭਰਨ ਵਾਲਾ ਮਾਈਸਰ ਖਾਨੇ ਦਾ ਮੇਲਾ ਹਿੰਦੂ-ਸਿੱਖ ਭਾਈ ਚਾਰਕ ਏਕਤਾ ਦਾ ਪ੍ਰਤੀਕ ਹੋਣ ਦੇ ਨਾਲ-ਨਾਲ ਸਾਡੇ ਪੰਜਾਬ ਦੇ ਮਹਾਨ ਵਿਰਸੇ ਕਵੀਸ਼ਰੀ ਪਰੰਪਰਾ ਨੂੰ ਜੀਵਤ ਰੱਖਣ ਵਿੱਚ ਵੱਡਮੁਲਾ ਯੋਗਦਾਨ ਪਾ ਰਿਹਾ ਹੈ.
ਗੌਰਵ ਮਈ ਇਤਿਹਾਸ ਅਤੇ ਭਾਰਤੀ ਸਭਿਅਤਾ ਨੂੰ ਸੰਭਾਲੀ ਬੈਠੀ ਸੰਸਕ੍ਰਿਤ ਭਾਸ਼ਾ ਦਾ ਗਿਆਨ ਪ੍ਰਾਪਤ ਕਰਕੇ ਅਨੇਕਾਂ ਵਿਦਿਆਰਥੀ ਮਾਈਸਰਖਾਨੇ ਦੇ ਧੰਨਵਾਦ ਦੇ ਪਾਤਰ ਬਣੇ ਹਨ. ਸਾਲ 'ਚ ਦੋ ਵਾਰ ਲੱਗਣ ਵਾਲਾ ਇਹ ਮੇਲਾ ਆਦਿ ਸ਼ਕਤੀ ਮਹੇਸ਼ਵਰੀ ਦੀ ਪਾਵਨ ਯਾਦ ਵਿੱਚ ਬਠਿੰਡਾ ਜਿਲ੍ਹੇ ਦੇ ਮਾਈਸਰ ਖਾਨਾ ਪਿੰਡ ਵਿੱਚ ਮਨਾਇਆ ਜਾਂਦਾ ਹੈ,ਭਾਵੇਂ ਭਗਵਤੀ ਮਾਤਾ ਜੀ ਦੀ ਦਿਵਯ ਜਯੋਤੀ ਹਰ ਥਾਂ ਵਿਰਾਜਮਾਨ ਹੈ.ਫ਼ਿਰ ਵੀ ਭਗਤ ਜਨ ਆਪਣੀ ਸ਼ਰਧਾ ਤੇ ਪ੍ਰੇਮ ਸਦਕਾ ਇਸ ਜੋਤੀ ਨੂੰ ਕਿਸੇ ਵਿਸ਼ੇਸ ਸਥਾਨ ਅਤੇ ਵਿਸ਼ੇਸ ਸਮੇਂ ਪ੍ਰਗਟ ਕਰਨ ਦੀ ਸਮਰੱਥਾ ਰੱਖਦੇ ਹਨ.
ਅਜਿਹਾ ਹੀ ਕੀਤਾ ਬ੍ਰਹਮ ਗਿਆਨੀ ਬਾਬਾ ਕਾਲੂ ਨਾਥ ਜੀ ਨੇ. ਉਹਨਾਂ ਨੇ ਆਪਣੀ ਸ਼ਰਧਾ-ਭਗਤੀ ਰਾਹੀਂ ਭਵਾਨੀ ਮਾਂ ਦੀ ਦਿਵਯ ਜੋਤੀ ਦੇ ਮਾਈਸਰ ਖਾਨਾ ਵਿਖੇ ਦਰਸ਼ਨ ਕੀਤੇ ਅਤੇ ਮਾਤਾ ਜੀ ਨੂੰ ਹਰ ਸਾਲ ਦੀ ਬੇਨਤੀ ਸਵੀਕਾਰ ਕਰਕੇ ਦੁਖ ਦਰਿੱਦਰ ਨਿਵਾਰਣ ਵਾਲੀ ਮਾਤਾ ਹਰ ਸਾਲ ਦੋ ਵਾਰ ਮਾਈਸਰਖਾਨਾ ਵਿਖੇ ਦਰਸ਼ਨ ਦੇ ਕੇ ਮਨੋਕਾਮਨਾਵਾਂ ਪੂਰਨ ਕਰਦੀ ਹੈ. ਪੁਰਾਣੇ ਸਮੇਂ 'ਚ ਇੱਥੇ...
[More]
Posted at: 07:53 PM | 0 Comments | Add Comment | Permalink
ਦਿਲ ਦਹਿਲ ਜਾਂਦਾ ਹੈ 1919 ਬਾਗ ਦੇ ਸਾਕੇ ਨੂੰ ਯਾਦ ਕਰਕੇ
November 25, 2007
ਹਰਕ੍ਰਿਸ਼ਨ ਸ਼ਰਮਾਂ
13 ਅਪ੍ਰੈਲ 1919 ਭਾਰਤੀਆਂ ਲਈ ਇੱਕ ਅਜਿਹਾ ਮਨਹੂਸ ਦਿਨ ਸੀ, ਜਿਸ ਦਿਨ ਅੰਗਰੇਜ਼ਾਂ ਦੁਆਰਾ ਜਲ੍ਹਿਆਂਵਾਲਾ ਬਾਗ ਵਿਚ ਨਿਹੱਥੇ ਲੋਕਾਂ ਤੇ ਬਿਨ੍ਹਾਂ ਤਰਸ ਕੀਤਿਆਂ ਖੂਨ ਦੀ ਹੋਲੀ ਖੇਡੀ ਗਈ,ਪਲ ਭਰ ਵਿਚ ਮੈਦਾਨ ਨਿਹੱਥੇ ਬਜ਼ੁਰਗ,ਔਰਤਾਂ ਅਤੇ ਬੱਚਿਆਂ ਦੀਆਂ ਲਾਸ਼ਾ ਨਾਲ ਭਰ ਗਿਆ ਪਰ ਜ਼ਾਲਮ ਅੰਗਰੇਜ਼ਾਂ ਨੂੰ ਆਪਣੇ ਇਸ ਘਿਨਾਉਣੇ ਕੰਮ ਤੇ ਸ਼ਰਮਿੰਦਗੀ ਦੀ ਬਜਾਏ ਮਾਨ ਮਹਿਸੂਸ ਹੁੰਦਾ ਰਿਹਾ. ਮੈਦਾਨ ਨੂੰ ਅੰਗਰੇਜ਼ ਜ਼ਾਲਮਾਂ ਨੇ ਮਿੰਟਾਂ ਸਕਿੰਟਾਂ ਵਿਚ ਖੂਨੀ ਧਰਤੀ ਵਿਚ ਬਦਲਕੇ ਲੋਕਾਂ ਦੇ ਦਿਲਾਂ ਨੂੰ ਝੰਜੋੜ ਕੇ ਰੱਖ ਦਿੱਤਾ. ਘਟਨਾ ਇਨ੍ਹੀ ਭਿਆਨਕ ਹੋ ਨਿੱਬੜੀ ਕਿ ਘਟਨਾ ਬਾਰੇ ਸੁਣ ਕੇ ਪੱਥਰ ਦਿਲਾਂ ਵਿੱਚ ਵੀ ਹੰਝੂ ਵਗ ਤੁਰੇ.
ਜਨਰਲ ਡਾਇਰ ਨੇ ਇਸੇ ਖੁੰਦਕ ਵਿੱਚ ਜਲ੍ਹਿਆਂ ਵਾਲੇ ਬਾਗ ਨੂੰ ਖੂਨ ਨਾਲ ਰੰਗ ਦਿੱਤਾ ਤਾਂ ਜੋ ਉਹ ਭਾਰਵਾਸੀਆਂ ਨੂੰ ਰਾਸ਼ਟਰਵਾਦੀ ਭਾਵਨਾਵਾਂ ਲਈ ਅਤੇ ਪੰਜਾਬੀਆਂ ਨੂੰ ਕੌਮ ਪ੍ਰਸਤੀ ਵਿਚ ਵਧੇਰੇ ਸਰਗਰਮ ਹੋਣ ਲਈ ਸਬਕ ਸਿਖਾ ਸਕੇ ਅਤੇ ਭਾਰਤ ਵਿਚ ਸਵਰਾਜ ਪ੍ਰਾਪਤੀ ਲਈ ਉਭਰ ਰਹੇ ਜਜ਼ਬੇ ਨੂੰ ਕੁਚਲਿਆ ਜਾ ਸਕੇ । ਜਲ੍ਹਿਆਂਵਾਲੇ ਬਾਗ ਵਿੱਚ ਅੰਗਰੇਜ਼ ਜ਼ਾਲਮਾਂ ਦੁਆਰਾ ਕੀਤਾ ਇਹ ਅਤਿੱਆਚਾਰ ਭਾਰਤੀ ਲੋਕਾਂ ਨੂੰ ਕਦੇ ਨਹੀਂ ਭੁੱਲ ਸਕਦਾ ਸਗੋਂ ਭੁੱਲਣ ਦੀ ਬਜ਼੍ਹਾਏ 13 ਅਪ੍ਰੈਲ ਨੂੰ ਸਾਕੇ 'ਚ ਹੋਏ ਹਜ਼ਾਰਾਂ ਸ਼ਹੀਦ ਜਿਨ੍ਹਾਂ ਵਿੱਚ ਨਿਹੱਥੇ ਬਜ਼ੁਰਗ, ਔਰਤਾਂ ਅਤੇ ਬੱਚਿਆਂ ਨੂੰ ਯਾਦ ਕਰਕੇ ਭਾਰਤੀ ਲੋਕਾਂ ਦੇ ਦਿਲ ਦਹਿਲ ਜਾਂਦੇ ਹਨ, ਅੱਖਾਂ ਭਰ ਆਉਂਦੀਆਂ ਹਨ । ਜਲ੍ਹਿਆਂਵਾਲਾ ਬਾਗ ਦਾ ਖੂਨੀ ਸਾਕਾ...
[More]
Posted at: 08:04 PM | 0 Comments | Add Comment | Permalink
ਨਸ਼ਾ ਕੱਢਣੈ ਤਾਂ ਠੇਕਿਆਂ ਨੂੰ ਲੱਗਣ ਤਾਲੇ - ਸੰਤ
November 25, 2007
ਹਰਕ੍ਰਿਸ਼ਨ ਸ਼ਰਮਾਂ
ਪੰਜਾਬ 'ਚ ਜੇ ਰਾਜਨੀਤਿਕ, ਧਾਰਮਿਕ ਅਤੇ ਸਮਾਜਕ ਸੰਸਥਾਵਾਂ ਅਸਲ 'ਚ ਚਾਹੁੰਦੀਆਂ ਹਨ ਕਿ ਨੌਜਵਾਨ ਵਰਗ ਨੂੰ ਨਸ਼ੇ ਦੀ ਦਲਦਲ ਵਿੱਚ ਧਸਣ ਤੋਂ ਰੋਕਿਆ ਜਾਵੇ ਤਾਂ ਸਰਕਾਰਾਂ ਵੱਲੋਂ ਕਿਉਂ ਸ਼ਰਾਬ ਦੇ ਠੇਕਿਆਂ ਨੂੰ ਤਾਲੇ ਨਹੀਂ ਲਗਾ ਦਿੱਤੇ ਜਾਂਦੇ. ਸਾਰੇ ਰਾਜਨੀਤਿਕ ਲੀਡਰਾਂ ਵੱਲੋਂ ਚਿੰਤਾ ਤਾਂ ਪ੍ਰਗਟ ਕੀਤੀ ਜਾਂਦੀ ਹੈ ਪਰ ਇਸ ਸਮੱਸਿਆ ਦਾ ਹੱਲ ਲੱਭਣ ਲਈ ਕੋਈ ਕਾਰਵਾਈ ਅਮਲ 'ਚ ਨਹੀਂ ਲਿਆਈ ਜਾਂਦੀ. ਇਸ ਨੂੰ ਖਤਮ ਕਰਨ ਲਈ ਸਾਰਿਆਂ ਨੂੰ ਇੱਕਜੁਟ ਹੋ ਕੇ ਸਮਾਜ ਵਿੱਚ ਚੇਤੰਨਤਾ ਲਿਆਉਣੀ ਪਵੇਗੀ ਤਾਂ ਹੀ ਇਸ ਭੈੜੀ ਬੀਮਾਰੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ. ਇਹ ਸ਼ਬਦ ਸੰਤ ਬਾਬਾ ਜਸਪਾਲ ਸਿੰਘ ਜੀ ਲਾਸ ਏਂਜਲਸ ਯੂਨਾਈਟਡ ਸਟੇਟਸ ਆਫ਼ ਅਮਰੀਕਾ ਨੇ ਇੱਥੇ 'ਯਾਹੂ ਪੰਜਾਬੀ' ਦੀ ਟੀਮ ਨਾਲ ਗੱਲਬਾਤ ਕਰਦਿਆਂ ਕਹੇ, ਲਉ ਜੀ ਤੁਹਾਡੇ ਰੂ - ਬ - ਰੂ ਕਰ ਰਹੇ ਹਾਂ ਸੰਤ ਬਾਬਾ ਜਸਪਾਲ ਸਿੰਘ ਜੀ ਨਾਲ ਕੀਤੀ ਛੋਟੀ ਜਿਹੀ ਮੁਲਾਕਾਤ ਦੇ ਕੁੱਝ ਅੰਸ਼.
ਪ੍ਰਸ਼ਨ : ਬਾਬਾ ਜੀ ਤੁਹਾਡਾ ਜਨਮ ਕਦੋਂ ਹੋਇਆ ਅਤੇ ਤੁਹਾਡੀ "ਸ਼ਬਦ ਕੀਰਤਨ" ਪ੍ਰਤਿ ਦਿਲਚਸਪੀ ਕਿਵੇਂ ਵੱਧੀ?
ਉੱਤਰ: ਮੇਰਾ ਜਨਮ ਗੁਰਸਿੱਖ ਫੈਮਲੀ ਪੰਜਾਬ 'ਚ ਗਿਆਨੀ ਗੁਰਸ਼ਰਨ ਸਿੰਘ ਜੀ ਦੇ ਘਰ ਅਤੇ ਮਾਤਾ ਜਸਵੀਰ ਕੌਰ ਦੀ ਕੁੱਖੋਂ ਹੋਇਆ.ਘਰੋਂ ਸਿੱਖ ਧਰਮ ਪ੍ਰਤਿ ਸੰਸਕਾਰ ਮਿਲਣ ਕਾਰਣ ਮੇਰੀ ਕੀਰਤਨ ਵਿੱਚ ਦਿਲਚਸਪੀ ਵੱਧੀ ਅਤੇ 1964 ਤੋਂ ਹੀ ਆਦਮਪੁਰ ਵਿੱਚ ਸੰਗੀਤ ਦੀ ਸਿੱਖਿਆ ਲੈਣੀ ਸ਼ੁਰੂ ਕਰ ਦਿੱਤੀ. ਮੈਂ ਸਿਖਲਾਈ ਆਦਮਪੁਰ, ਜਲੰਧਰ,...
[More]
Posted at: 07:42 PM | 0 Comments | Add Comment | Permalink
ਐਫ਼ ਐਮ ਬਣਿਆ ਨੌਜਵਾਨਾਂ ਦੀ ਧੜਕਣ
November 22, 2007
ਹਰਕ੍ਰਿਸ਼ਨ ਸ਼ਰਮਾਂ
ਭਾਰਤ ਵਿਚ ਟੈਲੀਵਿਯਨ ਦੇ ਆਏ ਦੌਰ ਤੋਂ ਬਾਅਦ ਫਿਰ ਜ਼ਮਾਨੇ ਨੇ ਕਰਵਟ ਲੈਂਦਿਆਂ ਆਪਣਾ ਰੰਗ ਦਿਖਾਉਣਾ ਸ਼ਰੂ ਕਰ ਦਿੱਤਾ ਹੈ ਅਤੇ ਮੋਬਾਇਲ ਤੇ ਚੱਲੇ ਐਫ ਐਮ ਦੇ ਜ਼ਾਦੂ ਨੇ ਲੱਖਾਂ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਬਣਕੇ ਉਨ੍ਹਾਂ ਦੇ ਦਿਨਾਂ ਨੂੰ ਖੁਸ਼ਗਬਾਰ ਕਰ ਦਿੱਤਾ, ਜਿਸ ਨਾਲ ਹੁਣ ਦਫ਼ਤਰਾਂ, ਘਰਾਂ ਅਤੇ ਸੜਕਾਂ 'ਤੇ ਚਲਦਿਆਂ ਨੌਜਵਾਨ ਤਣਾਅ ਮੁਕਤ ਮਾਹੋਲ ਵਿੱਚ ਮਸਤ ਹਾਥੀ ਦੀ ਤਰ੍ਹਾਂ ਚੱਲਦੇ ਦਿਖਾਈ ਦੇਣ ਲੱਗੇ ਹਨ.
ਓਹ ਕਿਹੜੀ ਗਲੀ, ਜਿੱਥੇ ਭਾਗੋ ਨਹੀਂ ਖਲੀ' ਪੰਜਾਬੀ ਦੀ ਇਹ ਕਹਾਵਤ ਰੇਡੀਉ 'ਤੇ ਪੂਰੀ ਤਰ੍ਹਾਂ ਢੁਕਦੀ ਹੈ ਕਿਉਂਕਿ ਰੇਡੀਉ ਇੱਕ ਅਜਿਹਾ ਸੰਚਾਰ ਸਾਧਨ ਸੀ, ਜਿਹੜਾ ਕਿ ਬਿਨ੍ਹਾਂ ਤਾਰਾਂ ਤੋਂ ਦੂਰ ਦੁਰਾਡੇ ਪਿੰਡਾਂ 'ਚ, ਦੂਰ ਉੱਚੀਆਂ ਪਹਾੜੀਆਂ ਤੇ ਜੰਮੀਆਂ ਬਰਫਾਂ 'ਚ ਰਹਿੰਦੇ ਲੋਕਾਂ ਕੋਲ ਵੀ ਰੇਡੀਉ ਦੀ ਪਹੁੰਚ ਸੀ,
ਭਾਰਤ ਵਿਚ ਰੇਡੀਉ ਦੀ ਸ਼ੁਰੂਆਤ 20ਵੀਂ ਸਭ ਤੋਂ ਪਹਿਲਾਂ ਮੁੰਬਈ ਵਿੱਚ ' ' ਰੇਡੀਉ ਕਲੱਬ ਆਫ ਬੰਬੇ' ਦੇ ਸਥਾਪਤ ਹੋਣ ਨਾਲ ਹੋਈ, ਜਿਸ ਦਾ ਪਹਿਲਾ ਪ੍ਰਸਾਰਣ ਜੂਨ 1923 ਵਿੱਚ ਹੋਇਆ, ਇਸ ਤੋਂ ਬਾਅਦ ਕਲਕੱਤਾ ਅਤੇ ਮਦਰਾਸ ਵਿੱਚ ਵੀ ਕਲੱਬ ਸਥਾਪਿਤ ਕੀਤਾ ਗਿਆ.
ਇਸ ਤੋਂ ਬਾਅਦ ਰੇਡੀਉ ਨੇ ਲੋਕਾਂ ਵਿੱਚ ਅਜਿਹੀ ਪੈਠ ਬਣਾਈ ਕਿ ਆਮ ਲੋਕਾਂ ਵਿੱਚ ਇਹ ਇੱਕ ਸਸਤਾ ਅਤੇ ਚੰਗਾ ਸੰਚਾਰ ਸਾਧਨ ਵੱਜੋਂ ਪ੍ਰਫੁੱਲਿਤ ਹੋਣ ਲੱਗਣ ਦੇ ਨਾਲ ਦੇਸ਼ਾਂ, ਵਿਦੇਸ਼ਾਂ ਵਿੱਚ ਵੀ ਰੇਡੀਉ ਦੀਆਂ ਧੁਨਾਂ ਵੱਜਦੀਆਂ ਰਹਿੰਦੀਆਂ ਪਰ ਸਮਾਂ ਬਦਲਿਆ 20ਵੀਂ...
[More]
Posted at: 08:09 PM | 0 Comments | Add Comment | Permalink
ਕਿੱਥੇ ਗੁੰਮ ਹੋ ਗਈ ਬੇਬੇ ਦੀ ਮਧਾਣੀ
November 7, 2007
ਹਰਕ੍ਰਿਸ਼ਨ ਸ਼ਰਮਾ
ਪੰਜਾਬੀ ਸੱਭਿਆਚਾਰ ਵਿਚ ਲਿਪਤ ਪੁਰਾਤਨ ਗਹਿਣਾ ਹੱਥ ਵਾਲੀ ਮਧਾਣੀ ਆਧੁਨਿਕ ਜ਼ਮਾਨੇ ਵਿਚ ਇੰਝ ਲੱਗਦਾ ਹੈ ਜਿਵੇਂ ਉਹ ਆਪਣੀ ਦਰਦ ਭਰੀ ਤਰਾਸਦੀ ਸੁਣਾਉਂਦੀ ਹੋਈ ਚੀਕ-ਚੀਕ ਕੇ ਕੇ ਪੇਂਡੂ ਸੁਆਣੀਆ ਨੂੰ ਕਹਿ ਰਹੀ ਹੋਵੇ ਕਿ ਪੰਜਾਬੀ ਸੱਭਿਆਚਾਰ ਦੇ ਰਖਵਾਲਿਉ, ਤੁਸੀਂ ਤਾਂ ਮੈਨੂੰ ਕਿਤੇ ਦਾ ਨਹੀਂ ਛੱਡਿਆ .ਕਦੇ ਮੈਨੂੰ ਮਾਣ ਹੋਇਆ ਕਰਦਾ ਸੀ ਜਦ ਪੇਂਡੂ ਸੁਆਣੀਆਂ ਸਵੇਰੇ ਸੂਰਜ ਦੀ ਲਾਲੀ ਤੋਂ ਪਹਿਲਾਂ ਹੀ ਮੇਰੇ ਰਾਹੀਂ ਦੁੱਧ ਰਿੜਕਣਾ ਸ਼ੁਰੂ ਕਰਦੀ ਸੀ ਪਰ ਮੈਨੂੰ ਉਦੋਂ ਨਿਰਾਸ਼ਾ ਜਿਹੀ ਹੁੰਦੀ ਹੈ ਕਿ ਜਦੋਂ ਆਧੁਨਿਕ ਜ਼ਮਾਨੇ ਦੀਆਂ ਮੁਟਿਆਰਾਂ ਮੈਨੂੰ ਖੁੰਜੇ ਲਗਾ ਕੇ ਬਿਜਲੀ ਮਧਾਣੀਆਂ ਨਾਲ ਦੁੱਧ ਰਿੜਕਣ ਲਗਦੀਆਂ ਹਨ.
ਮੈਨੂੰ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਇਹ ਬਿਜਲੀ ਯੰਤਰ ਨਾਲ ਚੱਲਣ ਵਾਲੀ ਮਧਾਣੀ ਮੈਨੂੰ ਟਿਚਰਾਂ ਕਰ ਰਹੀ ਹੋਵੇ ਕਿ ਭੈਣੇ ਮੈਂ ਆਧੁਨਿਕ ਜ਼ਮਾਨੇ ਦੀਆਂ ਮੁਟਿਆਰਾਂ ਨੂੰ ਸੌਖ ਨਾਲ ਦੁੱਧ ਰਿੜਕਣ ਦਾ ਮੌਕਾ ਦੇਣ ਵਾਲੀ ਕਾਢ ਹਾਂ,ਪਰ ਤੂੰ ਹੁਣ ਮੇਰੀ ਥਾਂ ਕਿਵੇਂ ਲੈ ਸਕਦੀ ਹੈ ? ਉਹ ਦਿਨ ਲੱਦ ਗਏ, ਜਦ ਹਰ ਘਰ ਵਿਚ ਦੁੱਧ ਹੁੰਦਾ ਸੀ,ਅਤੇ ਹਰ ਕੋਈ ਦੁੱਧ ਰਿੜਕਣ ਲਈ ਤੇਰਾ ਇਸਤੇਮਾਲ ਕਰਦਾ ਸੀ,ਹੁਣ ਮੇਰ ਜ਼ਮਾਨਾ ਹੈ ਕਿਉਂਕਿ ਅੱਜ ਕੱਲ ਦੀਆਂ ਮੁਟਿਆਰਾਂ ਵਿਚ ਤਾਂ ਮੈਂ ਇੰਨੀ ਆਲਸ ਭਰ ਦਿੱਤੀ ਹੈ ਕਿ ਜੇਕਰ ਸਵੇਰੇ ਬਿਜਲੀ ਚਲੀ ਜਾਵੇ ਤੇ ਸੁਆਣੀਆਂ ਨੇ ਦੁੱਧ ਰਿੜਕਣਾ ਹੋਵੇ ਤਾਂ ਉਹ ਬਿਜਲੀ ਦਾ ਇੰਤਜ਼ਾਰ ਕਰਨਗੀਆਂ ਚਾਹੇ ਉਨ੍ਹਾਂ ਨੂੰ ਸ਼ਾਮ ਹੀ ਕਿਉਂ ਨਾ ਹੋ...
[More]
Tags:
madhani
Posted at: 11:54 AM | 0 Comments | Add Comment | Permalink